13/10/2026
Good morning ਦੋਸਤੋ ਕੱਲ ਇੱਕ ਸੱਜਣ ਦੀ ਗੱਡੀ ਦੀ ਆਪਾਂ ਇੰਜਨ ਦੀ ਸਰਵਿਸ ਕੀਤੀ ਅਤੇ ਗੱਡੀ ਦਾ ਕੰਮ ਕਰਦਿਆਂ ਸਾਡਾ ਦੁਪਹਿਰ ਦੀ ਰੋਟੀ ਦਾ ਟਾਈਮ ਵੀ ਲੇਟ ਹੋ ਗਿਆ ਅਸੀਂ ਇਹ ਸੋਚ ਕੇ ਕੰਮ ਕਰਦੇ ਰਹੇ ਕਿ ਚਲੋ ਪਹਿਲਾਂ ਗਾਹਕ ਨੂੰ ਭੇਜ ਦਈਏ ਕਿਉਂਕਿ ਉਹ ਜਾਣ ਦੀ ਜਲਦੀ ਕਰ ਰਹੇ ਸਨ ਕੰਮ ਖਤਮ ਹੋਣ ਤੋਂ ਪਹਿਲਾਂ ਹੀ ਉਸ ਸੱਜਣ ਨੇ ਪੁੱਛਿਆ ਕਿ ਤੁਹਾਡੀ ਲੇਬਰ ਦੇ ਕਿੰਨੇ ਪੈਸੇ ਹੋ ਗਏ ਹਨ ਅਤੇ ਮੈਂ ਦੱਸਿਆ ਕਿ 1100 ਰੁਪਏ ਬਣਦੇ ਹਨ ਕਿਉਂਕਿ ਸਰਵਿਸ ਤੋਂ ਬਿਨਾਂ ਆਪਾਂ ਹੋਰ ਵੀ ਤਿੰਨ ਚਾਰ ਕੰਮ ਕੀਤੇ ਹਨ ਤਾਂ ਉਹ ਕਹਿਣ ਲੱਗਿਆ ਕਿ 1100 ਤਾਂ ਬਣਦੇ ਹੀ ਹਨ ਪਰ ਦੇਵਾਂ ਕਿੰਨੇ ਅਸੀਂ ਕਿਹਾ ਚਲੋ ਜੀ ਤੁਸੀਂ ਹਜ਼ਾਰ ਰੁਪਏ ਦੇ ਦੇਣਾ ਮੈਨੂੰ ਰਸਤੇ ਵਿੱਚ ਕੋਈ ਖੜੀ ਕਰ ਦੇਖਣ ਲਈ ਅਚਾਨਕ ਜਾਣਾ ਪਿਆ ਅਤੇ ਉਹ ਗਾਹਕ ਬਾਅਦ ਵਿੱਚ ਉਹਨਾਂ ਕੰਮਾਂ ਤੋਂ ਬਿਨਾਂ ਇਕ ਦੋ ਕੰਮ ਹੋਰ ਕਰਵਾ ਕੇ ਜੋ ਮੁੰਡੇ ਕੰਮ ਕਰਦੇ ਸਨ ਉਹਨਾਂ ਨੂੰ 800 ਰੁਪਏ ਦੇ ਕੇ ਚਲਾ ਗਿਆ ਤੇ ਜਦੋਂ ਮੈਂ ਦੋ ਘੰਟੇ ਬਾਅਦ ਵਾਪਸ ਆਇਆ ਤਾਂ ਮੁੰਡਿਆਂ ਨੇ ਮੈਨੂੰ 800 ਰੁਪਏ ਫੜਾਏ ਅਤੇ ਮੈਂ ਕਿਹਾ ਕਿ ਉਸ ਤੋਂ ਤਾਂ ਹਜ਼ਾਰ ਰੁਪਏ ਲੈਣੇ ਸਨ। ਤਾਂ ਮੁੰਡਿਆਂ ਨੇ ਕਿਹਾ ਕਿ ਅਸੀਂ ਉਸ ਗਾਹਕ ਨੂੰ ਕਿਹਾ ਸੀ ਕਿ ਤੁਸੀਂ ਕਿੰਨੇ ਪੈਸੇ ਕਹੇ ਹਨ ਤਾਂ ਉਹ ਇਹ ਕਹਿ ਕੇ 800 ਰੁਪਏ ਦੇ ਗਿਆ ਕਿ ਮਿਸਤਰੀ ਨੇ 800 ਹੀ ਕਿਹਾ ਹੈ। ਅਤੇ ਅਸੀਂ ਇਹ ਸੋਚ ਕੇ ਚੁੱਪ ਕਰ ਗਏ ਕਿ ਹੋ ਸਕਦਾ ਹੈ ਉਸ ਦਾ ਕੋਈ ਕੰਮ ਅੜਿਆ ਹੋਵੇ ਜੋ ਆਪਣੇ 200 ਰੁਪਏ ਨਾਲ ਪੂਰਾ ਹੋ ਜਾਵੇਗਾ। ਅਜਿਹੇ ਵੀ ਲੋਕ ਹਨ ਸਾਨੂੰ ਗੱਲਬਾਤ ਸਮਝ ਹੀ ਨਹੀਂ ਆਈ ਕਿ ਹੁਣ ਕੀ ਕਰੀਏ ਤੇ ਕੀ ਨਾ ਕਰੀਏ ਅਤੇ ਚੁੱਪ ਕਰ ਗਏ ਇਸ ਤਰ੍ਹਾਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਤੇ ਪੋਸਟਾਂ ਦੇਖਣ ਲਈ ਸਾਡੇ ਪੇਜ Daljeet mechanical ਨੂੰ ਫੋਲੋ ਕਰ ਲਓ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਧੰਨਵਾਦ